ਫਲਾਇੰਗ ਅਫ਼ਸਰ ਡਾ. ਸੁਮੀਤ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ

ਪਟਿਆਲਾ: 18 ਦਸੰਬਰ, 2023

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸੁਮੀਤ ਕੁਮਾਰ ਨੂੰ ਐਨ.ਸੀ.ਸੀ. ਪ੍ਰੀ- ਕਮਿਸ਼ਨਿੰਗ ਕੋਰਸ ਪੀ.ਆਰ.ਐਨ.ਸੀ. ਜੋ ਕਿ ਆਫ਼ਿਸਰ ਟ੍ਰੇਨਿੰਗ ਅਕੈਡਮੀ, ਕਾਂਪਟੀ ਅਤੇ ਐਸ.ਡੀ.ਪੀ.ਸੀ.- 49 ਜੋ ਕਿ ਏਅਰ ਫੋਰਸ ਸਟੇਸ਼ਨ, ਤਾਂਬਰਮ (ਤਾਮਿਲਨਾਡੂ) ਵਿਖੇ ਤਿੰਨ ਮਹੀਨੇ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਕਾਲਜ ਪਹੁੰਚਣ ਤੇ ਸਣਮਾਨਿਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਡਾ. ਸੁਮੀਤ ਨੂੰ ਐਨ.ਸੀ.ਸੀ. ਪ੍ਰੀ-ਕਮਿਸ਼ਨਿੰਗ ਕੋਰਸ ਪੂਰਾ ਕਰਨ ਤੇ ਵਧਾਈ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਐਨ.ਸੀ.ਸੀ. (ਲੜਕੇ ਅਤੇ ਲੜਕੀਆਂ) -ਆਰਮੀ ਵਿੰਗ ਅਤੇ ਐਨ.ਸੀ.ਸੀ. (ਏਅਰ ਫੋਰਸ) ਦੇ ਯੂਨਿਟ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜ ਲਈ ਬਹੁਤ ਮਾਣ ਦੀ ਗੱਲ ਹੈ ਕਿ ਨਵੰਬਰ 2021 ਵਿੱਚ ਐਨ.ਸੀ.ਸੀ. ਆਰਮੀ ਵਿੰਗ (ਲੜਕਿਆਂ) ਦੇ ਏ.ਐਨ.ਓ. ਡਾ.ਰੋਹਿਤ ਸਚਦੇਵਾ ਅਤੇ ਅਗਸਤ, 2023 ਵਿੱਚ ਏ.ਐਨ.ਓ. ਡਾ. ਨਿਧੀ ਰਾਣੀ ਗੁਪਤਾ ਐਨ.ਸੀ.ਸੀ. ਆਰਮੀ ਵਿੰਗ (ਲੜਕੀਆਂ) ਵੱਲੋਂ ਇਹ ਮਾਣ ਪ੍ਰਾਪਤ ਕੀਤਾ ਗਿਆ ਸੀ, ਅਤੇ ਹੁਣ ਇਹ ਉਪਲਬਧੀ ਡਾ. ਸੁਮੀਤ ਕੁਮਾਰ ਵੱਲੋਂ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਸੀ.ਸੀ. ਕੈਡਿਟ ਇਸ ਨਾਲ ਉਤਸਾਹਿਤ ਹੋਣਗੇ ਅਤੇ ਕਾਲਜ ਵਿੱਚ ਐਨ.ਸੀ.ਸੀ. ਦਾ ਮਿਆਰ ਹੋਰ ਉੱਚਾ ਹੋਵੇਗਾ।ਫਲਾਇੰਗ ਅਫ਼ਸਰ ਡਾ. ਸੁਮੀਤ ਕੁਮਾਰ ਵੱਲੋਂ ਟ੍ਰੇਨਿੰਗ ਦੌਰਾਨ ਹੋਏ ਆਪਣੇ ਅਨੁਭਵ ਸਟਾਫ਼ ਨਾਲ ਸਾਂਝੇ ਕੀਤੇ, ਉਨ੍ਹਾਂ ਨੇ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਪ੍ਰਾਪਤ ਕਰਨ ਲਈ ਭੇਜਿਆ।ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਵੀ ਮੌਜੂਦ ਸਨ।