ਹਰਪਾਲ ਟਿਵਾਣਾ ਸੈਂਟਰ ਆਫ ਪਰਫੋਰਮਿੰਗ ਅਰਟ, ਪਟਿਆਲਾ ਵਿਖੇ 7 ਮਈ 2023 ਨੂੰ ਸ਼ਾਮ 3 ਵਜੇ ਸੰਗੀਤਮਈ ਸ਼ਾਮ “ਚਾਂਦ ਮੇਰਾ ਦਿਲ” ਦਾ ਆਯੋਜਨ

ਪਟਿਆਲਾ (5 ਮਈ 2023):

ਸਾਜ਼ ਔਰ ਆਵਾਜ਼ ਕਲੱਬ, ਪਟਿਆਲਾ ਅਤੇ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਵਲੋ 7 ਮਈ 2023 ਨੂੰ ਸ਼ਾਮ 3 ਵਜੇ ਇਕ ਸੰਗੀਤਮਈ ਸ਼ਾਮ “ਚਾਂਦ ਮੇਰਾ ਦਿਲ” ਦਾ ਆਯੋਜਨ ਹਰਪਾਲ ਟਿਵਾਣਾ ਸੈਂਟਰ ਆਫ ਪਰਫ਼ੋਰਮਿੰਗ ਆਰਟਸ, ਨਾਭਾ ਰੋਡ, ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਬਾਲੀਵੁੱਡ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਆਰ ਡੀ ਬਰਮਨ ਜੀ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਕਲਾਕਾਰਾਂ ਵਲੋ ਉਹਨਾਂ ਦੇ ਮਸ਼ਹੂਰ ਗੀਤਾ ਨੂੰ ਗਾ ਕੇ ਯਾਦ ਕੀਤਾ ਜਾਵੇਗਾ।