ਪਟਿਆਲਾ ਪੁਲਿਸ ਵੱਲੋਂ 6 ਘੰਟੇ ਦੇ ਅੰਦਰ ਨਾਭਾ ਰੋਡ ਤੇ ਹੋਏ ਦਰਸ਼ਨ ਸਿੰਗਲਾ ਕਤਲ ਕੇਸ ਨੂੰ ਸੁਲਝਾ ਕੇ ਦੋਸ਼ੀ ਕਾਬੂ

ਪਟਿਆਲਾ(5 ਮਈ 2023):

ਆਈ.ਜੀ.ਪੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ  ਅਤੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਸਾਂਝੇ ਤੌਰ ’ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 04.05.2023 ਨੂੰ ਦਰਸ਼ਨ ਕੁਮਾਰ ਸਿੰਗਲਾ ਵਾਸੀ ਸੁਨਾਮ ਦਾ ਨਾਭਾ ਰੋਡ ਤੇ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ। ਪਟਿਆਲਾ ਪੁਲਿਸ ਨੇ ਮਹਿਜ਼ 06 ਘੰਟੇ ਵਿੱਚ ਹੀ ਇਸ ਕਤਲ ਨੂੰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਟਿਆਲਾ ਪੁਲਿਸ ਨੂੰ ਦਰਸ਼ਨ ਕੁਮਾਰ ਸਿੰਗਲਾ ਜਿਸ ਦਾ ਕਿ ਨਾਭਾ ਰੋਡ ਪਟਿਆਲਾ ਵਿਖੇ ਸਰਵਿਸ ਪ੍ਰੋਵਾਈਡਰ ਦਾ ਦਫ਼ਤਰ ਹੈ ਦਾ ਮਿਤੀ 04.05.2023 ਨੂੰ ਅਣ-ਪਛਾਤੇ ਬੰਦੇ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ ਮੌਕਾ ਤੋ ਦੋਸ਼ੀ ਕਤਲ ਕਰਕੇ ਮੋਟਰਸਾਈਕਲ ਪਰ ਫ਼ਰਾਰ ਹੋ ਗਿਆ ਸੀ ਇਸ ਉਪਰੰਤ ਪੁਲਿਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਦੇ ਹੋਏ ਮਹਿਜ਼ 06 ਘੰਟੇ ਦੇ ਅੰਦਰ ਹੀ ਦਰਸ਼ਨ ਕੁਮਾਰ ਸਿੰਗਲਾ ਦਾ ਅੰਨ੍ਹਾ ਕਤਲ ਨੂੰ ਟਰੇਸ ਕਰਕੇ ਦੋਸ਼ੀ ਪਵਨ ਬਜਾਜ ਉਰਫ਼ ਰਿੰਕੂ ਪੁੱਤਰ ਸ਼ਾਂਤੀ ਲਾਲ ਬਜਾਜ ਵਾਸੀ LIG ਕੁਆਟਰ ਨੰਬਰ 175 ਫੇਸ-1 ਅਰਬਨ ਅਸਟੇਟ ਪਟਿਆਲਾ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਰੋਇਲ ਸਿਟੀ ਨੇੜੇ ਅਰਬਨ ਅਸਟੇਟ ਪਟਿਆਲਾ ਮਿਤੀ 04.05.2023 ਨੂੰ ਨਾਭਾ ਪਟਿਆਲਾ ਰੋਡ ਨੇੜੇ ਪਿੰਡ ਰੌਣੀ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ (ਲਾਇਸੰਸੀ) ਰਿਵਾਲਵਰ .32 ਬੋਰ ਸਮੇਤ 5 ਖਾਲੀ ਖੋਲ ਅਤੇ ਵਾਰਦਾਤ ਵਿੱਚ ਵਰਤਿਆ ਬੁਲਟ ਮੋਟਰਸਾਈਕਲ ਨੰਬਰੀ PB-11BV-4379 ਬਰਾਮਦ ਕੀਤਾ ਗਿਆ ਹੈ।
ਘਟਨਾ ਦਾ ਵੇਰਵਾ :- ਜਿੰਨਾ ਨੇ ਅੱਗੇ ਦੱਸਿਆ ਕਿ ਮਿਤੀ 04.05.2023 ਨੂੰ ਵਕਤ ਕਰੀਬ 09.40 ਏਐਮ ਪਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨਾਭਾ ਰੋਡ ਪਰ ਦਰਸ਼ਨ ਕੁਮਾਰ ਸਿੰਗਲਾ ਨਾਮ ਦੇ ਵਿਅਕਤੀ ਨੂੰ ਉਸ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ।ਜੋ ਦਰਸ਼ਨ ਕੁਮਾਰ ਸਿੰਗਲਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਵੱਲੋਂ ਚੈਕ ਕਰਨ ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਜੋ ਇਸ ਦੇ ਸਿਰ, ਪੇਟ ਅਤੇ ਪਿੱਠ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ,ਇਸ ਘਟਨਾ ਸਮੇਂ ਇਸ ਦਾ ਲੜਕਾ ਸੈਰੀ ਸਿੰਗਲਾ ਨਾਲ ਹੀ ਸੀ ਜਿਸ ਦੇ ਬਿਆਨ ਪਰ ਮੁਕੱਦਮਾ ਦਰਜ ਕੀਤਾ ਗਿਆ
ਵਜ੍ਹਾ ਰੰਜਸ਼ : ਇਸ ਕਤਲ ਦੀ ਵਜ੍ਹਾ ਰੰਜਸ਼ ਇਹ ਹੈ ਕਿ ਦਰਸ਼ਨ ਕੁਮਾਰ ਸਿੰਗਲਾ ਜੋ ਕਿ ਸਰਵਿਸ ਪ੍ਰੋਵਾਈਡਰ ਦਾ ਕੰਮ ਕਾਫ਼ੀ ਵੱਡੇ ਪੱਧਰ ਤੇ ਕਰਦਾ ਸੀ, ਇਸ ਦੀ ਫਰਮ ਦਾ ਨਾਮ SS ਸਰਵਿਸ ਪ੍ਰੋਵਾਈਡਰ ਨਾਮ ਤੇ ਦਫ਼ਤਰ ਨਾਭਾ ਰੋਡ ਤੇ ਸਥਿਤ ਹੈ ਜੋ ਦੋਸ਼ੀ ਪਵਨ ਬਜਾਜ ਵੀ ਕਾਫ਼ੀ ਅਰਸੇ ਤੋਂ ਇਸ ਕਾਰੋਬਾਰ ਵਿੱਚ ਸ਼ਾਮਲ ਸੀ,ਇਸ ਦੀ ਫਰਮ ਦਾ ਨਾਮ M/s ਪਵਨ ਬਜਾਜ ਹੈ।ਇੰਨਾ ਦੇ ਆਪਣੇ ਕਾਰੋਬਾਰ ਨੂੰ ਲੈ ਕੇ ਕਾਫ਼ੀ ਦੇਰ ਤੋ ਖਿਚੋਤਾਣ ਸੀ ਤੇ ਇੰਨਾ ਨੇ ਇਕ ਦੂਜੇ ਦੇ ਖ਼ਿਲਾਫ਼ ਕਾਫ਼ੀ ਮਹਿਕਮਿਆਂ ਜਾਂ ਫ਼ਰਮਾਂ ਵਿੱਚ ਇਕ ਦੂਜੇ ਦੇ ਖ਼ਿਲਾਫ਼ ਸ਼ਿਕਾਇਤਾਂ ਵੀ ਕੀਤੀਆਂ ਹੋਈਆਂ ਸਨ।ਜੋ ਹੁਣ ਵੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਪੈਰਾ ਮੈਡੀਕਲ ਸਟਾਫ਼ ਦਾ ਪਵਨ ਬਜਾਜ ਨੇ ਕੰਟਰੈਕਟ ਲਿਆ ਸੀ, ਜੋ ਦੋਵਾਂ ਧਿਰਾਂ ਦੀ 4-5 ਸਾਲ ਤੋ ਆਪਸ ਵਿੱਚ ਖਿਚੋਤਾਣ ਚੱਲ ਰਹੀ ਸੀ, ਜਿਸ ਦੇ ਚਲਦੇ ਹੀ ਪਵਨ ਬਜਾਜ ਨੇ ਦਰਸ਼ਨ ਕੁਮਾਰ ਸਿੰਗਲਾ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਤੇ ਮਿਤੀ 04.05.2023 ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ
ਸ੍ਰੀ ਵਰੁਣ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸ਼ੀ ਪਵਨ ਬਜਾਜ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੌਕਾ ਤੋ ਹੁਣ ਤੱਕ ਦੀ ਤਫ਼ਤੀਸ਼ ਤੋ ਮੁੱਖ ਤੋਰ ਤੇ ਪਵਨ ਬਜਾਜ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਨੇ ਇੰਕਸ਼ਾਫ਼ ਵੀ ਕਰ ਲਿਆ ਹੈ ਜੋ ਪੁਲਿਸ ਡੁੰਘਾਈ ਨਾਲ ਹਰ ਪੱਖ ਤੋਂ ਇਸ ਕੇਸ ਦੀ ਤਫ਼ਤੀਸ਼ ਕਰ ਰਹੀ ਹੈ।